← News Coverage

ਅਜੀਤ

ਟੈਗੋਰ ਥੀਏਟਰ ’ਚ ਨਾਟਕ ‘ਤੱਤੀ ਤਵੀ ਦਾ ਸੱਚ’ ਦਰਸ਼ਕਾਂ ਨੇ ਭਾਵੁਕਤਾ ਨਾਲ ਵੇਖਿਆ

An Ajit clipping reports a Tagore Theatre staging of the Punjabi play ‘ਤੱਤੀ ਤਵੀ ਦਾ ਸੱਚ’.

23 September 2024Coverage of the production

Read in print. Read here.

Some words in this clipping are unclear. They are marked [unclear] in the text below.

ਚੰਡੀਗੜ੍ਹ, 22 ਸਤੰਬਰ ([unclear] ਸਿੰਘ ਅਜਲਾ)- ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਰੂਪਕ ਕਲਾ ਤੇ ਟੈਲੀਥੀਏਟਰ ਸੰਸਥਾਵਾਂ ਵੱਲੋਂ [unclear] ਫਾਊਂਡੇਸ਼ਨ ਤੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਸਹਿਯੋਗ ਨਾਲ ਡਾ. ਆਤਮਜੀਤ ਦਾ ਲਿਖਿਆ ਤੇ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਲਾਈਟ ਐਂਡ ਸਾਊਂਡ ਸ਼ੋਅ ਵਿਚ ਨਾਟਕ ‘ਤੱਤੀ ਤਵੀ ਦਾ ਸੱਚ’ ਜੋ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਸੀ, ਦੀ ਪੇਸ਼ਕਾਰੀ ਦਿੱਤੀ ਗਈ ਜੋ ਦਰਸ਼ਕਾਂ ਨੇ ਭਾਵੁਕਤਾ ਨਾਲ ਵੇਖੀ।

ਇਸ ਨਾਟਕ ਵਿਚ ਡਾ. ਆਤਮਜੀਤ ਨੇ ਅੱਜ ਦੇ ਪਾਤਰਾਂ ਰਾਹੀਂ ਕਹਾਣੀ ਸੁਣਵਾਈ ਤੇ ਸੂਫੀ ਫਕੀਰ ਇਸ ਕਹਾਣੀ ਨੂੰ ਗਾ ਕੇ ਬਿਆਨ ਕਰਦੇ ਹਨ ਤੇ ਮੰਚ ਦੇ ਬਾਕੀ ਹਿੱਸਿਆਂ ਵਿਚ ਪ੍ਰੋਜੈਕਟਰ ਅਤੇ ਕਲਾਕਾਰਾਂ ਦੀ ਸਹਾਇਤਾ ਨਾਲ ਕਹਾਣੀ ਨੂੰ ਦਰਸਾਇਆ ਗਿਆ ਹੈ। ਲਾਈਟ ਐਂਡ ਸਾਊਂਡ ਵਿਚ ਕੁੱਲ ਪੰਜ ਸਟੇਜ ਲਾਈਆਂ ਗਈਆਂ ਤੇ 25 ਕਲਾਕਾਰ ਨੇ ਇਸ ਵਿਚ ਪੇਸ਼ਕਾਰੀ ਦਿੱਤੀ।

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਚ ਜਹਾਂਗੀਰ ਦੇ ਇਲਾਵਾ ਉਸ ਵੇਲੇ ਦੇ ਹਾਲਾਤ ਤੇ ਧਾਰਮਿਕ ਸੰਸਥਾਵਾਂ ਦਾ ਕਿੰਨਾ ਵੱਡਾ ਹੱਥ ਸੀ ਇਸ ਸੱਚਾਈ ਨੂੰ ਨਾਟਕ ਵਿਚ ਬਿਆਨ ਕੀਤਾ ਗਿਆ। ਨਾਟਕ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਯਤਨ ਕੀਤਾ ਗਿਆ।

ਨਾਟਕ ਵਿਚ ਹਿੱਸਾ ਲੈਣ ਵਾਲੇ ਮੁੱਖ ਕਲਾਕਾਰਾਂ ਵਿਚ ਅਸ਼ੋਕ ਸ਼ਰਮਾ, ਅਭਿਨੰਦਨ ਵਿਰਕ, ਰਾਜੇਸ਼ ਸ਼ਰਮਾ ਮਿਰਜ਼ਾ, ਗੁਰਵਿੰਦਰ ਤੇ ਦਿਲਾਵਰ ਸੁਖਪਾਲ, ਆਯੂਸ਼ੀ ਗੋਸਾਈਂ, ਹਰਮਨ, ਮਨਿੰਦਰ ਗਿੱਲ, ਮੋਹਤ, ਇਸ਼ਾ ਸ਼ਰਮਾ, ਮਧੁ, ਸੰਜਨਾ ਜੋਸ਼ੀ, ਸੁਹਾਨੀ, ਦੀਪਕ, [unclear] ਅਨੁਰਾਗ, ਦੇਵਾਂਸ਼, ਸੋਨੀ, ਜਸਵੀਰ ਗਿੱਲ, ਲਵਲੀਨ ਕੌਰ, ਮੁਸਕਾਨ, ਮਨਪ੍ਰੀਤ ਕੌਰ ਆਦਿ ਵਲੋਂ ਆਪਣੀਆਂ ਆਪਣੀਆਂ ਭੂਮਿਕਾਵਾਂ ਨੂੰ ਬਾ-ਖੂਬੀ ਨਿਭਾਇਆ ਗਿਆ।

ਇਸ ਵਿਚ [unclear] ਗੋਸਾਈਂ ਨੇ ਸੰਗੀਤ ਨਿਰਦੇਸ਼ਕ ਦੇ ਤੌਰ ’ਤੇ ਕੰਮ ਕੀਤਾ ਹੈ, ਜਦਕਿ ਵੇਸ ਭੂਸ਼ਾ ਡਿਜ਼ਾਈਨਿੰਗ ਰੂਪ ਸੂਦ ਨੇ ਕੀਤੀ ਹੈ। [unclear] ਤੇ ਮੁਖ ਦੀ ਵੇਸ਼ਭੂਸ਼ਾ ਵਿਚ ਸੰਗੀਤਾ [unclear] ਗਿਆ। ਸੈੱਟ ਜਸਵੀਰ ਗਿੱਲ, ਅਭਿਜੀਤ ਤੇ ਅਭਿਸ਼ੇਕ, ਰੌਸ਼ਨੀ ਪ੍ਰਭਾਵ ਚੇਤਨ ਤੇ ਲਵਲੀਨ ਕੌਰ ਅਤੇ ਸੰਗੀਤਕ ਖੇਤਰ ’ਚ ਜਤਿੰਦਰ ਸ਼ਾਹ ਦਾ ਕਾਰਜ ਵੀ ਸਲਾਹੁਣਯੋਗ ਰਿਹਾ।

ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਦੇ ਲਿਖੇ ਨਾਟਕ ‘ਤੱਤੀ ਤਵੀ ਦਾ ਸੱਚ’ ਦੀ ਪੇਸ਼ਕਾਰੀ ਦਿੰਦੇ ਕਲਾਕਾਰ। ਤਸਵੀਰ : ਗੁਰਿੰਦਰ ਸਿੰਘ

Article text and photographs belong to the credited publication and contributors. Presented here as part of the production’s press record.

100%
ਅਜੀਤ clipping: ਟੈਗੋਰ ਥੀਏਟਰ ’ਚ ਨਾਟਕ ‘ਤੱਤੀ ਤਵੀ ਦਾ ਸੱਚ’ ਦਰਸ਼ਕਾਂ ਨੇ ਭਾਵੁਕਤਾ ਨਾਲ ਵੇਖਿਆ

Loading the full scan…